ਉਹ ਹੈ ਕਾਇਆ ਜਾਂ ਹੈ ਸਾਇਆ

ਉਹ ਹੈ ਕਾਇਆ ਜਾਂ ਹੈ ਸਾਇਆ ਕੁਛ ਪਤਾ ਲੱਗਦਾ ਨਹੀਂ।

ਇਸ ਹਨੇਰੇ ਵਿਚ ਕਿਤੇ ਕੋਈ ਦੀਆ ਜਗਦਾ ਨਹੀਂ।

ਅੰਤ ਨਾ ਉਸਦਾ ਕੋਈ ਵੀ, ਹੈ ਅਸੀਮਾਂ ਤੋਂ ਅਸੀਮ,

ਓਸਦਾ ਕੋਈ ਕਿਨਾਰਾ ਹੈ ਨਾ, ਦਿਸਹੱਦਾ ਨਹੀਂ।

ਰੁਖ਼ਸਤੀ ਵੇਲੇ ਕਿਸੇ ਨੂੰ ਮਾਰਦਾ ਉਹ ਨਾ ਅਵਾਜ਼,

ਔਣ ਦਾ ਅੱਜ ਤਕ ਕਿਸੇ ਨੂੰ ਦਿੱਤਾ ਉਸ ਸੱਦਾ ਨਹੀਂ।

ਵਾਂਗ ਮੇਰੇ ਵਾਂਗ ਤੇਰੇ ਤਾਂ ਅਧੂਰਾ ਹੈ ਨਹੀਂ,

ਉਹ ‘ਪੁਰਖ’ ਪੂਰਨ ਹੈ ਖ਼ੁਦ ਹੀ ਉਹ ਕੋਈ ਅੱਧਾ ਨਹੀਂ।

ਫੇਰ ਵੀ ਝਾਉਲਾ ਜਿਹਾ ਪੈਂਦਾ ਹੈ ਅੱਧੀ ਰਾਤ ਨੂੰ,

ਚੰਦ ਮੇਰੇ ਕੋਲ ਹੈ ਆਕਾਸ਼ ਤੇ ਵੱਸਦਾ ਨਹੀਂ।

ਇਹ ਨਦੀ, ਉਹ ਫੁੱਲ, ਮੌਸਮ, ਇਹ ਹਵਾਵਾਂ ਤੇ ਘਟਾ,

ਹਨ ਉਦਾਸੀ ਤੋਂ ਸਿਵਾ ਕੀ! ਜੇ ਤੂੰ ਇਕ ਹੱਸਦਾ ਨਹੀਂ।

📝 ਸੋਧ ਲਈ ਭੇਜੋ