ਉਜੜੀ ਝੋਕ ਵਸਾ
ਸਾਈਂ!
ਸਾਡੀ ਉਜੜੀ ਝੋਕ ਵਸਾ
ਪਈ ਬਲਦੀ ਹਰ ਥਾਂ ਭਾ
ਸਾਈਂ!
ਸਾਡੀ ਉਜੜੀ ਝੋਕ ਵਸਾ
ਅਸੀਂ ਲੱਖਾਂ ਏਕੜ ਬੀਜੀਏ
ਸਾਡਾ ਫਿਰ ਵੀ ਮੰਦਾ ਹਾਲ
ਸਾਡੀ ਮੱਝੀਂ ਬਾਦੀ ਹੋ ਗਈ
ਸਾਡੇ ਵਿੱਚ ਭੜੋਲੇ ਕਾਲ
ਸਾਡੇ ਵਿਹੜੇ ਸੁੰਨੇ ਹੋ ਗਏ
ਹਰ ਪਾਸੇ ਉਗਿਆ ਘਾਹ
ਸਾਈਂ!
ਸਾਡੀ ਉੱਜੜੀ ਝੋਕ ਵਸਾ
ਅਸੀਂ ਵਿੱਚ ਖ਼ਲਾਵਾਂ ਵੱਸੀਏ
ਤੇ ਲੋਭਾਂ ਸਾਡਾ ਦੇਸ਼
ਅਸੀਂ ਆਪੋ ਆਪ ਤਾਂ ਮੰਗਤੇ
ਬਾਹਰ ਖੜੇ ਦਰਵੇਸ਼
ਅਸੀਂ ਅੱਖੀ ਮੱਖੀ ਵੇਖ ਕੇ
ਚੁੱਪ ਕਰ ਕੇ ਲਈਏ ਖਾ
ਸਾਈਂ !
ਸਾਡੀ ਉਜੜੀ ਝੋਕ ਵਸਾ
ਪਈ ਬਲਦੀ ਹਰ ਥਾਂ ਭਾ