ਉੱਜੜ ਗਏ ਆਂ ਪੱਕ ਕੇ ਭਲਿਆ

ਉੱਜੜ ਗਏ ਆਂ ਪੱਕ ਕੇ ਭਲਿਆ 

ਹਾਲੇ ਵੀ ਕੋਈ ਸ਼ੱਕ ਏ ਭਲਿਆ

ਇਸ ਤੋਂ ਵਧਕੇ ਕੀ ਹੋਣੀ ਏਂ

ਹੋ ਗਈ ਜਿੱਥੋਂ ਤੱਕ ਏ ਭਲਿਆ

ਜੇ ਭਰਿਆ ਏ ਲੇਖਾਂ ਨੇ ਫਿਰ

ਚੂੰਡੀ ਨਈਂ ਏ ਚੱਕ ਏ ਭਲਿਆ

ਜਿਹੜਾ ਫਲ਼ ਤੇ ਛਾਂ ਦੇਂਦਾ ਏ

ਉਹੀਓ ਟੱਕੋ ਟੱਕ ਏ ਭਲਿਆ

ਮੰਨ ਵੀ ਜਾ ਤੂੰ ਅੰਬ ਮਾੜੇ ਲਈ 

ਅੱਕ ਏ ਭਲਿਆ ਅੱਕ ਏ ਭਲਿਆ

ਜੋ ਮੌਹਰਾ ਵੀ ਹੋਵੇ ਇੱਥੇ 

ਲੋਕਾਂ ਜਾਣਾ ਫੱਕ ਏ ਭਲਿਆ

ਕਾਹਦਾ ਨੱਕ ਏ ‘ਸੰਧੂ’ ਜਿਸ ਤੋਂ 

ਨੱਕ ਵੀ ਨੱਕੋ ਨੱਕ ਏ ਭਲਿਆ

📝 ਸੋਧ ਲਈ ਭੇਜੋ