ਉਲਝਣ ਏ ਜੋ ਹੱਲ ਨਹੀਂ ਹੁੰਦੀ...
ਦਿਲ ਦੀ ਸੱਟ ਏ ਝੱਲ ਨਹੀਂ ਹੁੰਦੀ...
ਯਾਦ ਤੇਰੀ ਬਣ ਹੰਝੂ ਵਹਿ ਗਈ...
ਪਲਕਾਂ ਕੋਲ਼ੋਂ ਠੱਲ ਨਹੀਂ ਹੁੰਦੀ...
ਮੇਰੇ ਵੱਲ੍ਹ ਤੂੰ ਉਂਗਲ਼ ਕਰਦੈਂ...
ਪਰ ਮੈਥੋਂ ਤੇਰੇ ਵੱਲ੍ਹ ਨਹੀਂ ਹੁੰਦੀ...
ਇੱਕ ਆਸ਼ਕ ਜੇ ਮਿਟ ਜਾਂਦਾ ਏ...
ਖ਼ਤਮ ਇਸ਼ਕ ਦੀ ਅੱਲ ਨਹੀਂ ਹੁੰਦੀ...
ਪੰਡ ਖ਼ਤਾਂ ਦੀ ਲਿਖ ਬੈਠਾਂ ਵਾਂ...
ਉਹ ਗੱਲ ਵੱਖਰੀ ਘੱਲ ਨਹੀਂ ਹੁੰਦੀ...
ਉਹ ਤੇ ਸੱਜਣਾਂ ਤੂੰ ਲਾਹ ਦਿੱਤੀ...
ਉਂਝ ਵਾਲਾਂ ਦੀ ਖੱਲ ਨਹੀਂ ਹੁੰਦੀ...
ਛੱਡਣਾਂ ਏਂ ਤਾਂ ਅੱਜ ਛੱਡ ਮੈਨੂੰ...
ਕੱਲ੍ਹ ਦਾ ਕੀ ਏ ਕੱਲ੍ਹ ਨਹੀਂ ਹੁੰਦੀ...
'ਸਾਰੰਗ' ਜਦ ਕੋਈ ਤੇਰਾ ਪੁੱਛਦੈ...
ਕਹਿ ਦਿੰਦਾਂ ਵਾਂ "ਗੱਲ ਨਹੀਂ ਹੁੰਦੀ"!!