ਫਿਰਕੂ ਪਾੜਦੇ ਨੇ ਰਿਸ਼ਤੇ ਪਿਆਰ ਵਾਲੇ,

ਬਾਂਦਰ ਲੀਰਾਂ ਨੂੰ ਜਿਸ ਤਰ੍ਹਾਂ ਪਾੜਦੇ ਨੇ।

ਕਲਮਾਂ ਜ਼ਹਿਰ ਵਿਚ ਡੋਬ ਕੇ ਲਿਖੀ ਜਾਂਦੇ,

ਫੁੱਲ ਈਰਖਾ-ਅੱਗ ਵਿਚ ਸਾੜਦੇ ਨੇ।

ਗੱਲ ਕਿਸੇ ਦੇ ਭਲੇ ਦੀ ਨਹੀਂ ਕਰਦੇ,

ਇਹ ਤਾਂ ਸੋਚ ਕੇ ਕਾਜ ਵਿਗਾੜਦੇ ਨੇ। 

ਮਾਂ-ਬੋਲੀ ਦਾ ਜਿਹੜੇ ਵਿਰੋਧ ਕਰਦੇ, 

ਆਸ਼ਕ ਉੱਲੂਆਂ ਹਾਰ ਉਜਾੜਦੇ ਨੇ।

📝 ਸੋਧ ਲਈ ਭੇਜੋ