ਉਮਰਾਂ ਤੋਂ ਸ਼ਰਾਪੀ ਹੋਈ

ਉਮਰਾਂ ਤੋਂ ਸ਼ਰਾਪੀ ਹੋਈ

ਮੇਰੇ ਆਜ਼ਾਦ ਦਿਲ ਦੀ ਇੱਛਾ

ਵਿਸਥਾਪਿਤ ਹੋ ਸੂਰਜ ਬਣੀ

ਜਿਸਦੀ ਗਰਮੀ ਤੋਂ

ਮੇਰੇ ਸਾਰੇ ਦੁਸ਼ਟ ਸੁਪਨਿਆਂ ਦੇ ਬੀਜ

ਬੇਅੰਤ ਪਸਾਰ ਪਾ ਗਏ

ਤੇ ਫਿਰ ਤੇਰੇ ਅਨਬੋਲੇ ਪਿਆਰ ਦੇ ਪਾਣੀ ਨਾਲ

ਰੱਤੇ ਰੰਗ ਦੇ ਫੁੱਲ ਖਿੜ ਗਏ

ਮੇਰਾ ਬੋਧੀਸਤਵ ਪਿਆਰ

ਤੂੰ ਆਵੀਂ ਆਪਣੇ ਸ਼ਿਖਰ ਤੇ

ਮੇਰੇ ਊਰਜਾ ਕੇਂਦਰਾਂ ਨੂੰ ਜਗਾਉਣ

ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਰੱਬ ਤੋਂ ਇਨਕਾਰੀ ਹੋ ਜਾਵੇਂ

ਅਤੇ ਮੇਰੇ ਜਨੂੰਨ ਨੂੰ ਪਾਗਲਪਨ ਵਿੱਚ ਬਦਲ ਦੇਵੇਂ

ਠੀਕ ਉਵੇਂ ਹੀ ਜਿਵੇਂ

ਕੁਦਰਤ ਉਸਾਰੀ ਨੂੰ ਵਿਨਾਸ਼ ਵਿੱਚ ਬਦਲਦੀ ਹੈ

ਅਤੇ ਫਿਰ ਆਉਂਦੀ ਹੈ

ਅੰਤਮ ਸਥਿਰਤਾ

ਤੇਰੇ ਹੱਥ ਦੀ ਕੰਬਣੀ

ਮੇਰੀ ਅਦੇਹ ਭਾਸ਼ਾ ਸਮਝਦੀ ਹੈ

📝 ਸੋਧ ਲਈ ਭੇਜੋ