ਉਂਝ ਤਾਂ ਅਸੀਂ ਮਿਲਦੇ

ਉਂਝ ਤਾਂ ਅਸੀਂ ਮਿਲਦੇ ਨਹੀਂ

ਜੇ ਮਿਲਦੇ ਵੀ ਹਾਂ

ਤਾਂ ਵੀ ਮਿਲਦੇ ਨਹੀਂ

ਓਹ ਕਹਿੰਦੀ

ਇਹ ਮਿਲਣ ਮੁਲਣ ਦੀ

ਆਸ ਨਾ ਰੱਖੀਂ

ਰੱਖੀਂ! ਪਰ ਬਹੁਤੀ

ਖ਼ਾਸ ਨਾ ਰੱਖੀਂ

ਮਿਲਾਂਗੇ, ਜਦ ਮਿਲਾਂਗੇ

ਪਰ ਤਦ ਤੱਕ

ਮਿਲਕੇ ਮਿਲਣ ਦਾ

ਰਾਜ਼ ਨਾ ਦੱਸੀਂ।

📝 ਸੋਧ ਲਈ ਭੇਜੋ