ਉਂਜ ਤੇ ਡਾਢੇ ਸੋਹਣੇ ਬੜੇ ਸੁਹਾਣੇ ਸਨ ।
'ਅਜਮਲ' ਪਰ ਉਹ ਮਨਜ਼ਰ ਬਹੁਤ ਪੁਰਾਣੇ ਸਨ ।
ਇਕ ਵਾਰੀ ਤੇ ਯਾਰ ਕਦੀ ਅਜ਼ਮਾ ਲੈਂਦਾ,
ਮੈਂ ਕੀਤੇ ਸੀ ਜਿਹੜੇ ਕੌਲ ਨਿਭਾਣੇ ਸਨ ।
ਹਾਲੀ ਹੋਰ ਹਵਾਵਾਂ ਸ਼ੋਰ ਮਚਾਨਾ ਸੀ,
ਹਾਲੀ ਹੋਰ ਗ਼ਮਾਂ ਦੇ ਬੱਦਲ ਛਾਣੇ ਸਨ ।
ਮੈਂ ਵੀ ਉਸ ਬੇਦਰਦੀ ਦਾ ਸੌਦਾਈ ਸਾਂ,
ਆਖ਼ਰ ਇਕ ਨਾ ਇਕ ਦਿਨ ਪੱਥਰ ਖਾਣੇ ਸਨ ।
'ਅਜਮਲ' ਆਪਣਾ ਆਪ ਬਚਾਂਦਾ ਕਿਸਰਾਂ ਮੈਂ,
ਸਾਰੇ ਲੋਕ ਮਿਰੇ ਜਾਣੇ ਪਹਿਚਾਣੇ ਸਨ ।