ਉੱਪਰੋਂ-ਉੱਪਰੋਂ ਰਿਸ਼ਤੇ ਜੋੜੀ ਬੈਠੇ ਨੇ,
ਅੰਦਰੋਂ-ਅੰਦਰੀ ਰਿਸ਼ਤੇ ਤੋੜੀ ਬੈਠੇ ਨੇ।
ਆਪਣੇ ਕਿੱਥੇ ਵੱਸਦੇ, ਇਹ ਕੋਈ ਖ਼ਬਰ ਨਹੀਂ,
ਗੈਰਾਂ ਦੇ ਵੱਲ, ਮੂੰਹ ਜਿਹਾ ਮੋੜੀ ਬੈਠੇ ਨੇ।
ਸਾਦਗੀਆਂ ਨੂੰ ਮੂੰਹ, ਹੁਣ ਕਿੱਥੇ ਲਾਉਂਦੇ ਨੇ,
ਬੇਸ਼ਰਮੀ ਦੀ, ਚਾਦਰ ਓੜ੍ਹੀ ਬੈਠੇ ਨੇ।
ਲਾਲਚ ਨਹੀਂਓਂ ਕਹਿੰਦੇ, ਸਾਨੂੰ ਜਿਸਮਾ ਦਾ,
'ਸੱਤੇ' ਰੂਹ ਦੇ ਨਾਲੋਂ, ਨਾਤੇ ਤੋੜੀ ਬੈਠੇ ਨੇ।
ਪੰਜ ਪੀੜ੍ਹੀਆਂ, ਸੱਤ ਪੁਸ਼ਤਾਂ, ਬਹਿ ਕੇ ਖਾਣਗੀਆਂ,
ਬਸ ਇੰਨੀ-ਕੁ ਮਾਇਆ, ਜੋੜੀ ਬੈਠੇ ਨੇ।
ਕਾਤਿਲ ਵੀ ਨੇ, ਸਾਥੋਂ ਸਾਬਿਤ ਨਹੀਂ ਹੁੰਦਾ,
ਕੁੱਤੀ ਚੋਰਾਂ ਵੱਲ ਵੀ, ਮੋੜੀ ਬੈਠੇ ਨੇ।
ਸੱਚ ਨੂੰ ਮੇਟਣ ਦੀ, ਕੋਸਿਸ਼ ਵਿੱਚ ਲੱਗੇ ਨੇ,
ਸਬੂਤ ਸਾਰੇ ਪਾਣੀ ਵਿੱਚ, ਰੋੜ੍ਹੀ ਬੈਠੇ ਨੇ।