ਯੂਰਪੀ ਲੋਕਾਂ ਦੇ ਨਾਂ ਖ਼ਤ

ਮੈਂ ਤਸੀਹੇ ਦੇਣ ਵਾਲੇ ਦਾ ਚਿਹਰਾ

ਬੜਾ ਹੀ ਨੇੜਿਓਂ ਤੱਕਿਆ ਹੈ

ਉਹ ਚਿਹਰਾ

ਮੇਰੇ ਆਪਣੇ ਲਹੂ ਲੁਹਾਣ ਤੇ ਪੀਲੇ ਚਿਹਰੇ ਤੋਂ

ਕਈ ਦਰਜੇ ਬੁਰੇ ਹਾਲੀਂ ਸੀ

ਲੋਕਾਂ ਨੂੰ ਤਸੀਹੇ ਦੇਣਾ ਕੋਈ ਸੌਖਾ ਨਹੀਂ

ਉਸ ਦਾ ਮੰਦ ਮੁਖੜਾ ਤੱਕਦਿਆਂ

ਮੈਂ ਬੜੀ ਸ਼ਰਮ ਮੰਨੀ

ਮੈਂ ਕਦੀ ਕਿਸੇ ਦੀ ਹੇਠੀ ਨਹੀਂ ਕੀਤੀ, ਜਦ ਕਿ

ਉਹ ਲੋਕ- ਜੋ ਤੁਹਾਨੂੰ ਪਲੀਤ ਕਰਿਆ ਕਰਦੇ ਹਨ

ਦਬਾਉਂਦੇ ਹਨ, ਕੁਚਲਦੇ ਹਨ

ਉਨ੍ਹਾਂ ਨੂੰ ਸਭ ਤੋਂ ਪਹਿਲਾਂ

ਅੰਦਰਲਾ ਮਨੁੱਖ ਕੁਚਲਣਾ ਪੈਂਦਾ ਹੈ

📝 ਸੋਧ ਲਈ ਭੇਜੋ