ਉਸ ਜ਼ਾਲਮ ਦੀ ਕੀ ਗ਼ਲਤੀ ਏ

ਉਸ ਜ਼ਾਲਮ ਦੀ ਕੀ ਗ਼ਲਤੀ ਏ,  ਕੀ ਗ਼ਲਤੀ ਹਾਲਾਤਾਂ ਦੀ

ਮੈਂਥੋਂ   ਹੀ  ਤੌਹੀਨ  ਹੋਈ  ਏ,  ਖੁਦ  ਮੇਰੇ   ਜਜ਼ਬਾਤਾਂ  ਦੀ

ਇੱਕ ਕਹਾਣੀ  ਦਿਨ ਦੀ ਵਿਹੜੇ,  ਸੂਰਜ ਕੱਲਾ  ਕਹਿੰਦਾ ਸੀ

ਕਿੰਨੇ ਤਾਰੇ  ਵਿਹੜੇ  ਵਿਚ ਨੇਂ,   ਕਿੰਨੀਆਂ ਗੱਲਾਂ  ਰਾਤਾਂ ਦੀ

ਅੱਖਾਂ ਚੋਂ ਅੱਜ ਗਰਮ ਲਹੂ ਦੀਆਂ, ਧਾਰਾਂ ਵਗਣ ਦਿਉ ਯਾਰੋ

ਮੀਂਹ ਦੇ  ਮੌਸਮ ਨੂੰ ਲੋੜ  ਪਈ ਏ,  ਹੰਜੂਆਂ  ਦੀ ਸੌਗਾਤਾਂ ਦੀ

ਵਣਜਾਰੇ  ਨੇ  ਜਾਂਦੇ  ਜਾਂਦੇ,  ਸਭ  ਰਾਹਾਂ  ਨੂੰ  ਮੋਹ  ਲਿਆ

ਸੁਣ  ਪੈਂਦੀ  ਏ  ਗੂੰਜ  ਅਜੇ  ਵੀ, ਤੂੰਬੀ  ਦੇ  ਨਗ਼ਮਾਤਾਂ  ਦੀ

📝 ਸੋਧ ਲਈ ਭੇਜੋ