ਉਸ ਨੂੰ ਦੇਵਤਾ ਕੀ ਮੰਨਿਆ

ਉਸ ਨੂੰ ਦੇਵਤਾ ਕੀ ਮੰਨਿਆ 

ਉਹ ਪੱਥਰ ਦਾ ਹੋ ਗਿਆ 

ਪਹਿਲਾਂ ਉਸ ਦੀਆਂ ਲੱਤਾਂ ਪੱਥਰ ਦੀਆਂ ਹੋਈਆਂ  

 ਮਿਲਣਾ ਜੁਲਣਾ ਘੱਟ ਕਰ ਦਿੱਤਾ 

ਫਿਰ ਉਸ ਦੇ ਹੱਥ ਪੱਥਰ ਦੇ ਹੋਏ  

ਫੋਨ ਕਰਨਾ ਬੰਦ ਕਰ ਦਿੱਤਾ

ਫਿਰ ਉਸ ਦਾ ਮੂੰਹ ਪੱਥਰ ਦਾ ਹੋਇਆ  

ਗੱਲਬਾਤ ਕਰਨਾ ਬੰਦ ਕਰ ਦਿੱਤਾ  

ਅਖ਼ੀਰ ਉਸ ਦਾ ਦਿਲ ਪੱਥਰ ਦਾ ਹੋ ਗਿਆ  

 ਮਹਿਸੂਸ ਕਰਨਾ ਬੰਦ ਕਰ ਦਿੱਤਾ 

ਇਸ ਤਰ੍ਹਾਂ ਉਹ ਪੱਥਰ ਦਾ ਬੁੱਤ ਬਣ  

 ਮੇਰੇ ਮਨ ਦੇ ਮੰਦਰ ਤੋਂ ਲਹਿ ਗਿਆ

📝 ਸੋਧ ਲਈ ਭੇਜੋ