ਉਸਨੂੰ ਮੇਰਾ ਖ਼ਿਆਲ ਆਏਗਾ

ਉਸਨੂੰ ਮੇਰਾ ਖ਼ਿਆਲ ਆਏਗਾ।

ਹੈ ਲਹੂ ਤਾਂ ਉਬਾਲ ਆਏਗਾ।

ਜ਼ਿੰਦਗੀ ਹੈ ਅਜੇ ਬੀਮਾਰ ਜਿਹੀ,

ਫਿਰ ਉਹੀ ਸੁਰ ਤੇ ਤਾਲ ਆਏਗਾ।

ਜਿਸ ਘਰੋਂ ਚੋਰੀ ਹੋ ਗਈ ਝਾਂਜਰ,

ਉਸ ਘਰੇ ਮੁੜ ਕੇ ਬਾਲ ਆਏਗਾ।

ਫਿਰ ਹਵਾ ਗਰਮ ਹੈ ਲਹੂ ਸਦਕਾ,

ਫੇਰ ਮੁੜਕੇ  ਸਿਆਲ ਆਏਗਾ।

ਜਿਸ ਜਗ੍ਹਾ ਮੌਤ ਵੀ ਨਹੀਂ ਜਾਂਦੀ,

ਉਹ ਚਿਰਾਗ਼ਾਂ ਨੂੰ ਬਾਲ਼ ਆਏਗਾ।

ਨਾ ਵੀ ਫਸਿਆ ਜੇ ਦਿਲ ਇਹ ਮਾਯਾ ਵਿਚ,

ਤੇਰੀ ਜ਼ੁਲਫ਼ਾਂ ਦਾ ਜਾਲ਼ ਆਏਗਾ।

ਮੁਸਕਰਾਏਂਗਾ ਤੂੰ ’ਤੇ ਦਿਲ ਰੋਏਗਾ,

ਇਸ ਤਰ੍ਹਾਂ ਵੀ ਮਲਾਲ ਆਏਗਾ।

📝 ਸੋਧ ਲਈ ਭੇਜੋ