ਕੀ ਮਿੱਤਰ ਤੇ ਕੀ ਸਾਧ ਦੀ ਗੱਲ ਕਰਾਂ॥

ਕੀ ਆਦਿ ਤੇ ਕੀ ਜੁਗਾਦਿ ਦੀ ਗੱਲ ਕਰਾਂ॥

ਫਿਰ ਲਿਖਣਾਂ ਮੁਸ਼ਕਿਲ ਹੋ ਜਾਦਾ…….,

ਜਦ ਗੁਰੂ ਤੇ ਉਸਤਾਦ ਦੀ ਗੱਲ ਕਰਾਂ॥

ਕੀ ਨਿਮਰਤਾ ਕੀ ਸਰਦਾਰੀ ਦੀ ਗੱਲ ਕਰਾਂ॥

ਕੀ ਯਾਰੀ ਤੇ ਕੀ ਦਿਲਦਾਰੀ ਦੀ ਗੱਲ ਕਰਾਂ॥

ਉਹ ਰੌਣਕ ਦੱਸਦੇ ਮਹਿਫਲਾਂ ਦੀ……..,

ਜਦ ਤਿਆਰੀ ਤੇ ਗੱਲਕਾਰੀ ਦੀ ਗੱਲ ਕਰਾਂ॥

ਕੀ ਬੁੱਧੀ ਤੇ ਕੀ ਗਿਆਨ ਦੀ ਗੱਲ ਕਰਾਂ॥

ਕੀ ਬੋਲੀ ਤੇ ਕੀ ਜੁਬਾਨ ਦੀ ਗੱਲ ਕਰਾਂ॥

ਇਸ ਰੁਤਬੇ ਮੂਹਰੇ ਛੋਟੇ ਆ………,

ਜਦ ਮਾਣ ਤੇ ਸਨਮਾਨ ਦੀ ਗੱਲ ਕਰਾਂ॥

📝 ਸੋਧ ਲਈ ਭੇਜੋ