ਵਾਓ-ਵਾ ਕੀਤਾ ਸ਼ਾਇਦ ਅਜਜ਼ ਮੈਂਡਾ

ਵਾਓ-ਵਾ ਕੀਤਾ ਸ਼ਾਇਦ ਅਜਜ਼ ਮੈਂਡਾ,

ਅੱਜ ਜ਼ੁਲਫ਼ ਦੇ ਵਲ ਅਵਲੜੇ ਨੀ

ਇਹ ਮੈਂਡਾ ਘੇਰ ਤੇ ਘੁੰਮਣ ਘੇਰੀ,

ਵੇਖੋ ਤਾਂ ਭੀ ਪੈਂਦੇ ਛੱਲੜੇ ਨੀ

ਅੱਜ ਹੁਸਨ ਦੀ ਠਾਠ ਅਵੱਲੜੀ ਏ,

ਅਤੇ ਵੇਖ ਪ੍ਰੀਤ ਦੇ ਤੁਲ੍ਹੜੇ ਨੀ

ਅੱਜ ਮੱਥੇ ਦਾ ਵਲ ਭੀ ਸਿਖਰ ਤੇ ਹੈ,

ਪਰੇ ਨੈਣੀ ਖੈਰ ਦੇ ਮਲੜੇ ਨੀ

ਓੜਕ ਯਾਰ ਥੀਆ ਇਕ ਹੈਦਰ,

ਅਤੇ ਦੂਤੀਆਂ ਦੇ ਸਿਰ ਖੱਲੜੇ ਨੀ ।੨੬।

📝 ਸੋਧ ਲਈ ਭੇਜੋ