ਵਾਤਾਵਰਨ ਦਿਵਸ

ਬੱਚਿਆਂ ਨੂੰ ਦਿੰਦਾ ਹਾਂ

ਸਕੂਲ ’ਚ ਭਾਸ਼ਣ

 

ਵਾਤਾਵਰਨ ਦਿਵਸ ਹੈ

ਬੱਚਿਓ !

ਪਾਣੀ ਪਲੀਤ ਨਹੀਂ ਕਰਨਾ

ਹਵਾ ਗੰਦੀ ਨਹੀਂ ਕਰਨੀ

ਬੇਵਜ਼੍ਹਾ ਸ਼ੋਰ ਨਹੀਂ ਪਾਉਣਾ

ਧਰਤੀ ਸਾਡੀ ਮਾਂ ਹੈ

ਇਸਨੂੰ ਬਚਾਉਣਾ

 

ਬੱਚੇ ਸੁਣਦੇ ਨੇ

ਰੌਲਾ ਪਾਉਂਦੇ

ਸਕੂਲੋਂ ਛੁੱਟੀ ਹੋਣ ਮਗਰੋਂ

ਖੇਤਾਂ ’ਚ ਜਾ ਕੇ

ਮਾਪਿਆਂ ਨਾਲ

ਕੀਟਨਾਸ਼ਕ

ਦਵਾਈਆਂ ਛਿੜਕਾਉਂਦੇ।

📝 ਸੋਧ ਲਈ ਭੇਜੋ