ਵਾਉ-ਵਡਿਆਈ ਅਸਾਂ ਨੂੰ ਹੋਵੇ

ਵਾਉ-ਵਡਿਆਈ ਅਸਾਂ ਨੂੰ ਹੋਵੇ,

ਜੇ ਅੰਗਣ ਫੇਰਾ ਪਾਏਂ ਮੀਆਂ

ਮੂੰਹ ਮਹਤਾਬ ਸੁਹਾਵੜਾ ਮੈਨੂੰ,

ਜੇ ਹਿਕਵਾਰ ਵਿਖਾਏਂ ਮੀਆਂ

ਆਪਣਾ ਕੌਲ ਸੰਭਾਲ ਪਿਆਰਿਆ,

ਤੂੰ ਸਾਈਂ ਦੇ ਨਾਮ ਬਚਾਏਂ ਮੀਆਂ

ਹੈਦਰ ਯਾਰ ਪਿਆਰੇ ਤਾਈਂ,

ਆਣ ਮਿਲਾਏਂ ਮੀਆਂ ।੨੬।

(ਤੂੰ ਆਪਣਾ ਕੌਲ ਸੰਬ੍ਹਾਲ ਢੋਲਣ,

ਜਿਹੜਾ ਅਸਾਂ ਨੂੰ ਆਖਸਾਏਂ ਮੀਆਂ

ਅਲੀ ਹੈਦਰ ਯਾਰ ਪਿਆਰੇ ਤਾਈਂ,

ਕਦੇ ਅਸਾਂ ਨੂੰ ਆਣ ਮਿਲਾਏਂ ਮੀਆਂ ।)

📝 ਸੋਧ ਲਈ ਭੇਜੋ