ਵਾਉ-ਵਲ ਕੀਤੀ ਨਿਗਾਹ ਉਨਹਾਂ ਨੈਣਾਂ ਸਿਆਹ

ਵਾਉ-ਵਲ ਕੀਤੀ ਨਿਗਾਹ ਉਨਹਾਂ ਨੈਣਾਂ ਸਿਆਹ

ਹੈ ਹੈ ਧਰੂਹ ਕਟਾਰੀਆਂ ਮਾਰੀਆਂ ਨੇ

ਰਾਤ ਰੋਵਣ ਮੈਂਡੀਆਂ ਅੱਖੀਆਂ

ਲੱਗੀਆਂ ਵਿਚ ਜਿਗਰ ਦੇ ਕਾਰੀਆਂ ਨੇ

ਪਲਕਾਂ ਕੇਹੀਆਂ ਕਿਆ ਤ੍ਰਿਖੜੇ ਖੰਜਰ

ਕਿਆ ਵਤ ਬਾਂਕਾਂ ਲਾਰੀਆਂ ਨੇ

ਹੈਦਰ ਆਖ ਸੌ ਦਿਲ ਭੀ ਮਾਰੇਂ

ਜ਼ਾਰੀਆਂ ਨੇ ਵੇ ਜ਼ਾਰੀਆਂ ਨੇ ।੯।

📝 ਸੋਧ ਲਈ ਭੇਜੋ