ਵਾਉ-ਵੰਜ ਆਖੀਂ ਮੈਂਡੇ ਢੋਲਣ ਨੂੰ

ਵਾਉ-ਵੰਜ ਆਖੀਂ ਮੈਂਡੇ ਢੋਲਣ ਨੂੰ

ਜੈਂਦਾ ਨਾਮ ਅਲੀ ਸ਼ੇਰ ਹਕ ਦਾ

ਜੈਂ ਦਾ ਮੁਬਾਰਕ ਚੌਧਵੀਂ ਦਾ ਚੰਨ

ਚਾਨਣ ਚੌਦਾਂ ਤਬਕ ਦਾ

ਰਾਤ ਅੰਧੇਰੇ ਤੇ ਮੁਸ਼ਕਿਲ ਪੈਂਡਾ

ਸਿਰ ਬੱਦਲ ਕਾੜ ਕੜਕਦਾ

ਵਤ ਰਾਹਜ਼ਨ ਚੋਰ ਬਘੇਲਿਆਂ ਤੋਂ

ਮੈਂਡਾ ਜੀ ਪਇਆ ਧੜਕਦਾ

ਜੇ ਤੂੰ ਮਦਦ ਕਰੇਂ ਤਾਂ ਮੈਂ ਮੰਜ਼ਲ ਪਹੁੰਚਾਂ

ਕਮ ਪੈਂਡਾ ਹਿਕੀ ਧੜਕਦਾ

ਅਲੀ ਹੈਦਰ ਗੋਲੜਾ ਤੈਂਡੜਾ

ਤੇਰੇ ਨਾਉਂ ਦਾ ਆਸਰਾ ਰਖਦਾ ।੪।

📝 ਸੋਧ ਲਈ ਭੇਜੋ