ਵਾਉ-ਵਸ ਸਾਡੇ ਕੋਲ ਸਜਣ

ਵਾਉ-ਵਸ ਸਾਡੇ ਕੋਲ ਸਜਣ,

ਦਿਲ ਖੱਸ ਕੇ ਨੱਸ ਤੂੰ ਵੰਜ ਨਹੀਂ

ਜੇ ਵੱਤ ਕਾਲੀ ਕੋਝੜੀ ਮੈਂ,

ਭੌਰ ਗਲਾਂ ਤੋਂ ਰੰਜ ਨਹੀਂ

ਜੇ ਵੱਤ ਅੱਖੀਆਂ ਸਾਵਣ ਲਾਇਆਂ,

ਹਸਦੀ ਬਿਜਲੀ ਰੰਜ ਨਹੀਂ

ਅਲੀ ਹੈਦਰ ਖ਼ੂਨ ਜਿਗਰ ਦਾ ਆਇਆ,

ਅੱਖੀਂ ਵੇਖਣ ਹੰਜ ਨਹੀਂ ।੨੬।

📝 ਸੋਧ ਲਈ ਭੇਜੋ