ਵਾਉ-ਵੇਖਾਂ ਹੁਸਨ ਜਮਾਲ ਉਨਹਾਂ ਸੋਹਣਿਆਂ ਦਾ

ਵਾਉ-ਵੇਖਾਂ ਹੁਸਨ ਜਮਾਲ ਉਨਹਾਂ ਸੋਹਣਿਆਂ ਦਾ,

ਕਿਆ ਕੁਝ ਹੱਥ ਆਵੰਦਾ

ਉਹ ਰੰਗ ਸੂਰਤ,

ਪਰ ਖੁਬਸੂਰਤਾਂ ਥੋਂ ਉੱਠ ਧਾਵੰਦਾ

ਜੇ ਵਤ ਹੋਵੇ ਅੱਖੀਆਂ ਕਿਉਂ,

ਗੁਲ ਨਰਗਸ ਭਾਹ ਲਾਵੰਦਾ

ਜੇ ਵਤ ਹੋਵੇ ਪਲਕਾਂ,

ਕਿਉਂ ਡਿੰਗੜਾ ਖਾਰ ਸੁਹਾਵੰਦਾ

ਜੇ ਵਤ ਹੋਵੇ ਜ਼ੁਲਫ ਸਿਆਹ,

ਕਿਉਂ, ਕਾਲੜਾ ਨਾਗ ਡਰਾਵੰਦਾ

ਓਹੋ ਬੇਰੰਗਾ ਹੈਦਰ ਆਖ ਨਹੀਂ,

ਕੋਈ ਲੋਹੜਾ ਕੰਜ ਸੁਣਾਵੰਦਾ ।੩੫।

📝 ਸੋਧ ਲਈ ਭੇਜੋ