ਵਾਉ-ਵੇਖਾਂ ਵਿਚ ਸਿਆਲੀਂ ਖੇਡਦੀ ਨੂੰ

ਵਾਉ-ਵੇਖਾਂ ਵਿਚ ਸਿਆਲੀਂ ਖੇਡਦੀ ਨੂੰ

ਮਾਹੀ ਕੇਹੇ ਬਹਾਨੜੇ ਫੰਦ ਕਰੇ

ਕੌਣ ਹੀਰੇ ਮਹੀਂ ਰੰਗ ਭੱਜੇ ਪਿੱਛੇ

ਸਦ ਸੁਹਾਵੜੇ ਜਦ ਕਰੇ

ਸ਼ਾਲਾ ਦੂਤੀਆਂ ਦੀ ਗੱਲ ਮੰਨੀ ਨਹੀਂ

ਬਦਖ਼ਾਹਾਂ ਦਾ ਆਖਿਆ ਰੱਦ ਕਰੇ

ਇਸ ਯਾਜੂਜ ਮਾਜੂਜ ਕੌਮ ਨੂੰ

ਸ਼ਾਲਾ ਸ਼ਾਹ ਸਕੰਦਰ ਸੱਦ ਕਰੇ

ਸ਼ਾਲਾ ਮੈਂਡੜੀ ਗਲੀ ਖਲੋਵੇ

ਜੋ ਫੋਕ ਅਨਾਰ ਨੂੰ ਲੱਦ ਕਰੇ

ਵੇਖਾਂ ਕੋਲ ਬਹਾ ਸ਼ਰਾਬ ਪਿਵਾਕੇ

ਮਸਤੀ ਨਾਜ਼ਲ ਹੱਦ ਕਰੇ

ਵੇਖਾਂ ਸਦ ਰਈਅਤ ਦੇਵੇ ਦਿਲਾਸਾ

ਕੀ ਲਿਖੇ ਹਿਸਾਬ ਵੀ ਸੱਦ ਕਰੇ

ਪਰ ਚੰਗਿਆਂ ਥੋਂ ਕੁਝ ਚੰਗਿਆਂ ਭੀ ਹੋਸੇਂ

ਚੰਗਾ ਮੌਲਾ ਬਦ ਕਰੇ

ਸਦਕੜੇ ਨਿਤ ਯਾਰ ਤੋਂ ਹੈਦਰ,

ਪਲ ਪਲ ਚੰਗਾ ਵਧ ਕਰੇ ।੮।

📝 ਸੋਧ ਲਈ ਭੇਜੋ