ਵਾਉ-ਵੇਖੇ ਆਪ ਨੂੰ ਵਿਖਾਏ ਆਪ ਨੂੰ

ਵਾਉ-ਵੇਖੇ ਆਪ ਨੂੰ ਵਿਖਾਏ ਆਪ ਨੂੰ

ਅਸਾਂ ਦਾ ਐਵੇਂ ਬਹਾਨੜਾ

ਉੱਤੇ ਆਪਣੀ ਸੂਰਤ ਮਾਇਲ

ਜਾਨੀ ਆਰਸੀ ਕੁਨੋਂ ਬਿਗਾਨੜਾ

ਵਿਚ ਲੈਲਾ ਦੇ ਕਰੇ ਤਮਾਸ਼ਾ

ਆਪਣਾ ਕੈਸ਼ ਦੀਵਾਨੜਾ

ਖੁਮ ਆਪ ਸ਼ਰਾਬ ਤੇ ਆਪੇ ਪੀਵੇ

ਆਪੇ ਮੈਖਾਨੜਾ

ਉਹ ਕਜਲਾ ਕਿਆ ਦੁੰਬਾਲ ਪਿਆ

ਉਹ ਸੁਰਮਾ ਕਿਆ ਮਸਤਾਨੜਾ

ਸ਼ਮਾ ਨੂੰ ਲੱਗੀ ਆਪਣੇ ਇਸ਼ਕ ਦੀ

ਜਲਦਾ ਐਵੇਂ ਪਰਵਾਨੜਾ

ਹੈਦਰ ਆਪੇ ਲਿਖੇ ਤੇ ਆਪੇ ਵਾਚੇ

ਆਪੇ ਕਾਸਿਦ ਦੇ ਪਰਵਾਨੜਾ ।੩।

📝 ਸੋਧ ਲਈ ਭੇਜੋ