ਵਹਦਤ ਦਾ ਦਰਿਆ ਇਲਾਹੀ

ਵਾਉ-ਵਹਦਤ ਦਾ ਦਰਿਆ ਇਲਾਹੀ,

ਆਸ਼ਿਕ ਲੈਂਦੇ ਤਾਰੀ ਹੂ

ਮਾਰਨ ਟੁਭੀਆਂ ਕੱਢਣ ਮੋਤੀ,

ਆਪੋ ਆਪਣੀ ਵਾਰੀ ਹੂ

ਦੁਰ ਯਤੀਮ ਲਏ ਲਿਸ਼ਕਾਰੇ,

ਜਿਉਂ ਚੰਨ ਲਾਟ ਮਾਰੀ ਹੂ

ਸੋ ਕਿਉਂ ਨਹੀਂ ਹਾਸਲ ਭਰਦੇ ਬਾਹੂ,

ਜਿਹੜੇ ਨੌਕਰ ਨੇ ਸਰਕਾਰੀ ਹੂ

📝 ਸੋਧ ਲਈ ਭੇਜੋ