ਵਾਂਹਦੀਏ ਨੀ ਰਾਵੀਏ

ਵਾਂਹਦੀਏ ਨੀ ਰਾਵੀਏ

ਆਜਾ ਰਲ ਖਾਵੀਏ

ਪੱਕਾ ਹੋਇਆ ਛੋਲੀਆ

ਧਰੇਕ ਥੱਲੇ ਬਹਿ ਕੇ

ਥੱਕੇ ਹੋਏ ਮੌਸਮਾਂ

ਆਰਾਮ ਹੋਸੀ ਕਰਨਾ

ਚਾਦਰਾਂ ਤ੍ਰੇਲ ਦਿਆਂ

ਰੇਤਾਂ ਤੇ ਵਿਛਾਵੀਏ

📝 ਸੋਧ ਲਈ ਭੇਜੋ