ਦੁੱਧ ਪੀ ਕੇ ਕਰਨ ਅਲਾਟ ਹੀਰਾਂ,
ਉਹ ਕੋਈ ਰਾਂਝੇ ਦੇ ਕਾਲ ਦੇ ਪੀਰ ਤਾਂ ਨਹੀਂ।
ਪੇਸ਼ਾ ਆਸ਼ਕੀ ਦਾ ਸੱਤਾਂ ਪੀੜ੍ਹੀਆਂ ਤੋਂ,
ਸਾਡੀ ਮਜਨੂੰ ਤੋਂ ਸ਼ਾਨ ਹਕੀਰ ਤਾਂ ਨਹੀਂ।
ਸੱਚੇ ਪਿਆਰ ਦਾ ਮੈਂ ਇਜ਼ਹਾਰ ਕੀਤਾ,
ਕੀਤੀ ਚੋਣ ਦੇ ਵਿਚ ਤਕਰੀਰ ਤਾਂ ਨਹੀਂ ।
ਕਾਹਨੂੰ ਮਹਿਫਲ 'ਚ ਸੱਦਕੇ ਘੂਰਦੇ ਹੋ,
ਮੈਂ ਕੋਈ ਗੱਦੀਓਂ ਲੱਥਾ ਵਜ਼ੀਰ ਤਾਂ ਨਹੀਂ।