ਵਖ ਹਵਾ ਤੋਂ ਹੋਇਆ ਏ ਕੁਝ ਹਬਾਬਾਂ ਪਿੱਛੇ

ਵਖ ਹਵਾ ਤੋਂ ਹੋਇਆ ਕੁਝ ਹਬਾਬਾਂ ਪਿੱਛੇ

ਜੀਵਨ ਸਾਰਾ ਮੈਂ ਗੁਜ਼ਾਰਿਆ ਸਰਾਬਾਂ ਪਿੱਛੇ

ਕੁਝ ਹਾਸਿਲ ਨਾ ਸਿਵਾ ਦੁਖ ਦੇ ਹੋਇਆ ਖ਼ਾਬਾਂ ਵਿੱਚੋਂ,

ਹਰ ਮਤਆ ਵੇਚ ਕੇ ਵੇਖੀ ਮੈਂ ਖ਼ਾਬਾਂ ਪਿੱਛੇ

ਹਰ ਸਤਰ ਗਿੱਲੀ ਹਰ ਹਰਫ਼ ਸਲ੍ਹਾਬਿਆ ਹੋਇਆ,

ਕੌਣ ਛੁਪ ਛੁਪਕੇ ਇਹ ਹੋਇਆ ਕਿਤਾਬਾਂ ਪਿੱਛੇ

ਉਮਰ ਭਰ ਕੰਡਿਆਂ ਦੀ ਚੁਭਨ ਸਹਿਣੀ ਪੈਂਦੀ,

ਪਲ ਕੁ ਭਰ ਦੇ ਮਹਿਮਾਨ ਗੁਲਾਬਾਂ ਪਿੱਛੇ

ਕੰਧ ਪਿੱਛੇ ਜਾਂ ਤਕਿਆ ਤੇ ਮੈਂ ਥਰ ਥਰ ਕੰਬਿਆ,

ਸਰ-ਇ-ਬਾਜ਼ਾਰ ਜੋ ਚਿਹਰਾ ਸੀ ਨਕਾਬਾਂ ਪਿੱਛੇ

📝 ਸੋਧ ਲਈ ਭੇਜੋ