ਵਲ ਵਲ ਵਾਲ ਸੌ ਛੱਲੇ ਛੱਲੇ

ਵਲ ਵਲ ਵਾਲ ਸੌ ਛੱਲੇ ਛੱਲੇ ਫਾਹੀਆਂ ਜੋੜ ਖੜਾਉਸ

ਸਿਹਰ ਜਾਦੂ ਵੇਖ ਮੁੜ ਵੇਖ ਉਨ੍ਹਾਂ ਤੇ ਤਰਹੀਂ ਤਰਹ ਪੜ੍ਹਾਉਸ

ਉਸ਼ਾਕਾਂ ਦੀਆਂ ਕਰ ਦਿਲੀਂ ਦੀਵਾਨੀਆਂ ਹੁਕਮਾ ਹੁਕਮ ਫਸਾਉਸ

ਭੱਜੇ 'ਸੱਚਲ' ਉਹ ਆਸ਼ਿਕ ਕਿਵੇਂ ਹੁਸਨ ਦੀ ਫ਼ੌਜ ਚੜ੍ਹਾਉਸ

📝 ਸੋਧ ਲਈ ਭੇਜੋ