ਵਾਉ-ਵਾਉ ਲੱਗੀ ਅੱਜ ਠੰਡੜੀ ਮੈਨੂੰ

ਵਾਉ-ਵਾਉ ਲੱਗੀ ਅੱਜ ਠੰਡੜੀ ਮੈਨੂੰ,

ਜੋ ਆਈ ਯਾਰ ਦੀ ਪਾਰ ਕੁਨੋਂ

ਵਾਉ ਝੂਲਣਾ ਕੁੰਡਲ ਪਾਏ,

ਜੋ ਆਇਆ ਜ਼ੁਲਫ ਦੀ ਤਾਰ ਕੁਨੋਂ

ਫੇਰੀਆਂ ਦੇਂਦਾ ਘੋਲੜੀ ਵੈਂਦਾ,

ਅੰਗ ਬਿਭੂਤ ਗ਼ੁਬਾਰ ਕੁਨੋਂ

ਹੈਦਰ ਨੇਹੁੰ ਦਾ ਝੋਲਾ ਲੱਗਾ,

ਸ਼ਾਹ ਪਰੀਆਂ ਦੀ ਡਾਰ ਕੁਨੋਂ ।੨੬।

📝 ਸੋਧ ਲਈ ਭੇਜੋ