ਵਰ ਜੇ ਨਹੀਂ ਸਰਾਪ ਦਿਓ

ਵਰ ਜੇ ਨਹੀਂ ਸਰਾਪ ਦਿਓ

ਕੁਝ ਤਾਂ ਰੱਬ ਜੀ ਆਪ ਦਿਓ

ਕਿੰਨਾ ਡੂੰਘਾ ਦਿਲ ਦਰਿਆ

ਕਰ ਕੇ ਕੋਸ਼ਿਸ਼ ਨਾਪ ਦਿਓ

ਫਿਰ ਆਖਾਂ ਰੱਬ ਆਪ ਨੂੰ

ਬਖ਼ਸ਼ ਮੇਰੇ ਜੇ ਪਾਪ ਦਿਓ

ਅੰਬਰ ਦੇ ਅਖ਼ਬਾਰ ਅੰਦਰ

ਗ਼ਜ਼ਲ ਮੇਰੀ ਵੀ ਛਾਪ ਦਿਓ

ਭੁੱਖ ਤਾਈਂ ਜੋ ਮੇਟ ਦਵੇ 

ਐਸਾ ਕੋਈ ਜਾਪ ਦਿਓ

📝 ਸੋਧ ਲਈ ਭੇਜੋ