ਵਾਰ ਵਾਰ ਮਿਲੀਏ
ਜਾਂ ਮਿਲਣ ਹੋਵੇ ਪਹਿਲੀ ਵਾਰ ਦਾ
ਕੋਈ ਨਹੀਂ ਏਥੇ
ਧੁਖਦੀਆਂ ਹਿੱਕਾਂ ਨੂੰ ਠਾਰਦਾ
ਕਾਹਦਾ ਮਿਲਣਾ ਇਹਨਾਂ ਮਿੱਟੀਆਂ ਦਾ
ਪੜ੍ਹਨਾ ਜਿਵੇਂ ਪੁਰਾਣੀਆਂ ਚਿੱਠੀਆਂ ਦਾ
ਰੂਹ ਆਪਣੀ ਸੰਗ ਗੱਲਾਂ ਮਿੱਠੀਆਂ ਦਾ
ਸੁਫਨੇ ਵਿੱਚ ਯਾਦਾਂ ਡਿੱਠੀਆਂ ਦਾ
ਕਿਹਨੇ ਮਿਲਣਾ ਤੈਨੂੰ ਕੱਲ੍ਹ ਨੂੰ ਆ ਕੇ
ਛੱਡ ਜਾਣਾ ਕਿਤੇ ਸੁੱਕਣੇ ਪਾ ਕੇ
ਰਾਤ ਨੂੰ ਹੰਝੂਆਂ ਨਾਲ ਸੁਆ ਕੇ
ਨਵਾਂ ਰੋਗ ਹੋਰ ਜ਼ਿੰਦ ਨੂੰ ਲਾ ਕੇ
ਕਦੇ ਨਾ ਢੁੱਕਦੇ ਲਾਏ ਲਾਰੇ
ਝਿੜਕ ਦਿੱਤਿਆਂ ਟੁੱਟ ਜਾਂਦੇ ਤਾਰੇ
ਦੇਖ ਲਈਂ ਪੜ੍ਹ ਵੇਦ ਇਹ ਸਾਰੇ
ਕੋਈ ਨਹੀਂ ਇਤਿਹਾਸ ਨਿਆਰੇ
ਸਾਰੇ ਹੰਝੂ ਖਾਰੇ 2
ਚੱਲ ਉੱਚੇ ਅਸਮਾਨ ਚ ਜਗੀਏ
ਮਹਿਕ ਬਣ ਸਾਹਾਂ ਚ ਵਗੀਏ
ਮਾਰੂਥਲ 'ਚ ਪੈੜਾਂ ਬਣ ਉੱਗੀਏ
ਦਿਲ ਓਹਦੇ ਦੀ ਝਿਲਮਿਲ ਬੁੱਝੀਏ