ਵਰਜਿਤ ਭੋਗ

ਤੈਨੂੰ ਵੇਖਾਂ

ਸੂਹਾ ਸੂਹਾ ਸੁਲਗ ਸੁਲਗ ਜਾਵਾਂ 

ਤੇਰੀ ਧੁੱਪੇ ਅੰਗ ਅੰਗ ਨੂੰ ਸੇਕਣ ਵੀ ਚਾਹਾਂ 

ਰੋਮ ਰੋਮ ਵਿਚ ਤਪਸ਼ ਤੇਰੀ ਦੀ ਧੂਣੀ ਬਾਲ ਲਵਾਂ

ਤੂੰ ਬੋਲੇਂ ਮੈਂ ਧੂੰਆਂ ਬਣ ਕੇ ਖਿਲਰ ਜਿਹਾ ਜਾਵਾਂ 

ਤੇਰੀ ਛਾਂ ਵਿਚ ਛਾਓਂ ਪਤਲਾ ਹੋ ਕੇ ਲੁਕ ਜਾਵਾਂ 

ਚੁਲੀ ਵਾਂਗ ਬੁਲ੍ਹਾਂ ਤਕ ਪਹੁੰਚਾਂ ਡੁਲ੍ਹਾਂ ਅਣਪੀਤਾ

ਤੂੰ ਕੁਛ ਵਾਅਦੇ ਮੰਗਦੀ ਏਂ, ਮੈਂ ਦੇ ਸਕਦਾ ਹਾਂ 

ਕਿਉਂਕਿ ਉਨ੍ਹਾਂ ਵਿਚ ਮੇਰਾ ਅਪਣਾ ਕੋਈ ਨਹੀਂ ਹੈ 

ਚਿਰ ਹੋਇਆ ਇਹ ਵਾਅਦੇ ਵਿਆਹ-ਅਗਨ ਦੇ ਸਾਹਵੇਂ 

ਪਿਤਾ ਮੇਰੇ ਨੇ ਮੇਰੀ ਮਾਤਾ ਨੂੰ ਦਿੱਤੇ ਸਨ

ਤੇਰੇ ਬੁੱਲ੍ਹੀਂ ਮੇਰੀ ਮਾਤਾ ਦੀ ਬੇਨੰਤੀ

ਇਹਨਾਂ ਬੁਲ੍ਹਾਂ ਤੇ ਮੇਰੇ ਚੁੰਮਣ ਦੀ ਅੱਖ ਹੈ

ਨਾ ਤੂੰ ਮੇਰੀ ਮਾਂ

ਨਾ ਆਪਣਾ ਪਿਤਾ ਆਪ ਮੈਂ 

ਉਹ ਵਾਅਦੇ ਕਾਹਨੂੰ ਮੰਗਦੀ ਏਂ

ਉਮਰ ਸਰਾਪੇ ਬਿਨ ਜਿੰਨ੍ਹਾਂ ਨੂੰ ਪਾਲਣ ਔਖਾ

ਨਿਰੀ ਰਸਮ ਹੈ ?

ਤਾਂ ਵੀ ਜ਼ਿਦ ਕਾਹਨੂੰ ਕਰਦੀ ਏਂ

ਵਰਜਿਤ ਭੋਗ ਜਿਹਾ ਕਿਉਂ ਸਾਥ ਅਸਾਡਾ ਹੋਵੇ ?

📝 ਸੋਧ ਲਈ ਭੇਜੋ