ਵੱਤ ਨ ਦੁਨੀਆਂ ਆਵਣ

ਵੱਤ ਦੁਨੀਆਂ ਆਵਣ

ਸਦਾ ਫੁਲੇ ਤੋਰੀਆ,

ਸਦਾ ਲੱਗੇ ਸਾਵਣ ।ਰਹਾਉ।

ਏਹ ਜੋਬਨ ਤੇਰਾ ਚਾਰ ਦਿਹਾੜੇ,

ਕਾਹੇ ਕੂੰ ਝੂਠ ਕਮਾਵਣ

ਪੇਵਕੜੈ ਦਿਨ ਚਾਰ ਦਿਹਾੜੇ,

ਅਲਬਤ ਸਹੁਰੇ ਜਾਵਣ

ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,

ਜੰਗਲ ਜਾਇ ਸਮਾਵਣ

 

📝 ਸੋਧ ਲਈ ਭੇਜੋ