ਹੌਲੀ ਹੌਲੀ ਇਹ ਗੱਲ ਹੁਣ ਮੈਂ ਸਮਝ ਰਿਹਾ,

ਮੇਰੀ ਸੰਵੇਦਨਾ ਹੀ ਕਾਰਣ, ਮੇਰੀ ਵੇਦਣ ਦਾ।

ਹੁਣ ਤਾਂ ਤੂੰ ਹੀ ਖੇਡ ਰਿਹਾ ਹੈਂ ਮੇਰੇ ਨਾਲ,

ਮੈਂ ਵਖਤ ਗਵਾ ਲਿਆ, ਜੋ ਸੀ ਮੇਰੇ ਖੇਡਣ ਦਾ।

ਬੜੀ ਦੇਰ ਤੋਂ ਲੋਚਾਂ ਮੈਂ ਦੀਦਾਰ ਤੇਰਾ,

ਤੂੰ ਜੁਲਮ ਤੇ ਤੁਲਿਆ, ਦੇਖ ਕੇ ਬੂਹਾ ਭੇੜਨ ਦਾ।

ਤੂੰ ਆਪਣਾ ਮੈਨੂੰ ਸਮਝੇਂ, ਭਾਵੇਂ ਨਾ ਸਮਝੇਂ,

ਮੈਂ ਟੀਚਾ ਮਿੱਥ ਲਿਆ, ਹਰ ਗੱਲ ਤੇ ਤੈਨੂੰ ਛੇੜਣ ਦਾ।

ਇੱਕ ਪਲ ਵੀ ਨਾ ਜੁੜਿਆ, ਜੁੜ ਕੇ ਬੈਠਣ ਨੂੰ ,

ਬੜਾ ਸਮਾਨ ਇਕੱਠਾ ਕਰ ਲਿਆ, ਰੂਹ ਨੂੰ  ਛੇਦਣ ਦਾ।

"ਮੰਡੇਰ" ਹੈ ਮਾਇਆ ਜਾਲ ਨਿੱਤ ਦਿਨ ਭਟਕ ਰਿਹਾ,

ਪਾਰ ਹੋ ਜਾਣਾ, ਜਦ ਵੱਲ ਗਿਆ ਇਸਨੂੰ ਭੇਦਣ ਦਾ॥

📝 ਸੋਧ ਲਈ ਭੇਜੋ