ਲੋਕੋ ਵੇ ! ਅਸੀਂ ਆਪ-ਮੁਹਾਰੇ ਹੋਏ

ਹਾਂ ਤਾਹੀਂਉਂ ਅਸੀਂ ਊਣੇ ਊਣੇ, ਜਗਤ ਤਮਾਸ਼ਾ ਹੋਏ

ਪਿੰਡਿਆਂ ਦੇ ਵਿੱਚ ਬੜੀ ਗਰੀਬੀ ਹੈ, ਏਦਾਂ ਸੰਨ੍ਹ ਲਾ ਕੇ,

ਜਿਉਂ ਮੱਖਣੀ ਦੇ ਪੇੜੇ ਵਿਚ ਕਊਆ ਚੁੰਝ ਖਭੋਏ

ਇੱਕ ਰੋਟੀ ਦੀ ਘੁੰਮਣ ਘੇਰੀ ਚੱਕੀ ਦੇ ਪੁੜ ਵਾਂਗੂੰ,

ਪਤਾ ਨਹੀਂ ਘਰ ਘਰ ਅੰਦਰ ਕਦ ਹੱਸੇ, ਕਦ ਰੋਏ

ਕੱਖ ਖੋਤਦੇ ਵੱਜਿਆ ਖੁਰਪਾ ਤੇ ਖ਼ੂਨ ਵਗੇ ਇਉਂ ਧਾਰੀ,

ਜਿਉਂ ਸ਼ਹਿਰਾਂ ਤੋਂ ਡੇਅਰੀ ਵਾਲਾ, ਕੇ ਮਝੀਆਂ ਚੋਏ

ਇੱਕ ਹਰਨੀ ਦੇ ਸਿਰ 'ਤੇ ਨੱਚਦਾ, ਜਿਉਂ ਹੈ ਮੌਤ ਅੰਦੇਸ਼ਾ,

ਕਣਕਾਂ ਦੇ ਘਰ ਆਵਣ ਤਾਈਂ, ਇਉਂ ਰਹੀਏ ਅਧਮੋਏ

ਦਿਲ ਦੀ ਗੱਲ ਦਲਾਲਣ ਦਿੱਲੀ, ਇਉਂ ਕਰਦੀ ਅਣਗੌਲੀ

ਜਿਉਂ ਕੋਈ 'ਲੱਖ-ਪਤ' ਮਾਂ ਮੂਹਰੇ ਘੱਟ ਤਨਖਾਹੀਆ ਹੋਏ

📝 ਸੋਧ ਲਈ ਭੇਜੋ