ਵੀਰੇ ਬਾਗੀ ਹੋਣਾ ਪੈਂਦਾ ਏ!

ਉਹਨੇ ਜਾਬਰ ਆਖਿਆ ਬਾਬਰ ਨੂੰ 

ਇਹ ਸ਼ਹਿ ਉਹਦੀ ਤੇ ਪਲਦੇ ਨੇ!

ਇਹ ਪਿੱਠੂ ਬਣੇ ਹਕੂਮਤ ਦੇ 

ਉਹਦੇ ਨਾਲ ਇਸ਼ਾਰੇ ਚੱਲਦੇ ਨੇ!

ਨਾਂ ਤਵਾਰੀਖ ਤੇ ਜੜਨ ਲਈ

ਫਿਰ ਆਪਾਂ ਖੋਣਾ ਪੈਦਾ ਏ!

ਏਥੇ ਸੱਚ ਦੇ ਰਾਹ ਤੇ ਚੱਲਣ ਲਈ

ਵੀਰੇ ਬਾਗੀ ਹੋਣਾ ਪੈਂਦਾ ਏ! 

ਕੁੱਝ ਏਦਾ ਦੇ ਵੀ ਮਸਲੇ ਨੇ

ਜੋ ਬਹਿ ਸੁਲਜਾਏ ਜਾਦੇ ਨੇ!

ਜਦ ਗ਼ਲਵੇ ਨੂੰ ਹੱਥ ਪਾਵੇ ਕੋਈ

ਫਿਰ ਗਲੇ ਦਬਾਏ ਜਾਦੇ ਨੇ!

ਜਦ ਹੱਦ ਵਿਚਾਰਾਂ ਦੀ ਟੱਪ ਜੇ

ਹਥਿਆਰ ਉਠਾਉਣਾ ਪੈਦਾ ਏ!

ਏਥੇ ਸੱਚ ਦੇ ਰਾਹ ਤੇ ਚੱਲਣ ਲਈ

ਵੀਰੇ ਬਾਗੀ ਹੋਣਾ ਪੈਂਦਾ ਏ!

ਅਸੀਂ ਜ਼ੇਲਾਂ ਦੇ ਵਿੱਚ ਰੁੱਲਣ ਲਈ

ਪਰਿਵਾਰ ਤੂੰ ਤਖ਼ਤ ਬਠਾਏ ਨੇ!

ਬਸ ਏਸੇ ਕਰਕੇ ਨਾਲ ਤੇਰੇ

ਸਾਡੇ ਰੋਲੇ ਚੱਲਦੇ ਆਏ ਨੇ!

ਕੋਈ ਧੁਰੋਂ ਖਾੜਕੂ ਜੰਮਦਾ ਨਈ

ਹੱਕਾਂ ਲਈ ਹੋਣਾ ਪੈਦਾ ਏ!

ਏਥੇ ਸੱਚ ਦੇ ਰਾਹ ਤੇ ਚੱਲਣ ਲਈ

ਵੀਰੇ ਬਾਗੀ ਹੋਣਾ ਪੈਂਦਾ ਏ! 

ਜਦ ਸਿਰ ਤੋਂ ਪੱਗ ਉਤਾਰੇ ਕੋਈ

ਜੀਅ ਕਰਦਾ ਖੋਲ ਲੰਗਾਰ ਦਇਆ!

ਉਦੋਂ ਮੌਤ ਅੰਗੜਾਈਆਂ ਲੈਦੀ

ਜਾਂ ਮਰ ਜਾਵਾਂ ਜਾਂ ਮਾਰ ਦਇਆ!

ਜਦ ਜ਼ੁਲਮ ਪੁੱਜਦਾ ਸਿਖਰਾਂ ਤੇ

ਫਿਰ ਖੂਨ 'ਚ ਨੋਣਾ ਪੈਦਾ ਏ!

ਏਥੇ ਸੱਚ ਦੇ ਰਾਹ ਤੇ ਚੱਲਣ ਲਈ

ਵੀਰੇ ਬਾਗੀ ਹੋਣਾ ਪੈਂਦਾ ਏ! 

📝 ਸੋਧ ਲਈ ਭੇਜੋ