ਵੇਖ ਮੁਸੀਬਤ ਮੇਰੀ ਹੋਇਆ ਤਿੱਤਰ ਸੀ
ਆਖਣ ਨੂੰ ਉਹ ਮੇਰਾ ਪਿਆਰਾ ਮਿੱਤਰ ਸੀ
ਕਾਸ਼ ਕਦੀ ਤੂੰ ਉਸ ਵੇਲੇ ਮਿਲਿਆ ਹੁੰਦਾ
ਜਦੋਂ ਮੇਰਾ ਦਿਲ ਬੱਚਿਆਂ ਵਾਂਗ ਪਵਿੱਤਰ ਸੀ
ਪੈਸੇ ਨਾਲ ਖ਼ਰੀਦ ਲਿਆ ਸਭ ਕੁਝ ਉਸਨੇ
ਮਗਰ ਖ਼ਰੀਦ ਨਾ ਸਕਿਆ ਕਿਤੋਂ ਚਰਿੱਤਰ ਸੀ
ਗ਼ਮ ਦੇ ਕਈ ਪਹਾੜ ਤੇ ਨਦੀਆਂ ਪੀੜ ਦੀਆਂ
ਤੱਕਿਆ ਐਸਾ ਵੀ ਮੈਂ ਜੀਵਨ ਚਿੱਤਰ ਸੀ
ਗ਼ਜ਼ਲ ਮੇਨਕਾ ਬਣਕੇ ਝਾਂਜਰ ਛਣਕਾਈ
ਜਦੋਂ ਕਦੀ ਦਿਲ ਬਣਿਆ ਵਿਸ਼ਵਾਮਿੱਤਰ ਸੀ