ਟੁੱਟ ਜਾਣੇ ਤੇਰੇ ਜੋੜ ਗੱਠ ਵੇਖ ਲਈ!
ਹੋਇਆ ਜਦੋ ਦੂਣਾਂ ਹੋਰ ਕੱਠ ਵੇਖ ਲਈ!
ਮੌਤ ਨੂੰ ਤੁਰੇ ਆ ਕਿੱਲੀ ਟੰਗ ਦਿੱਲੀਏ!
ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ!
ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!
ਛੇੜ ਬੈਠੀਂ ਕਾਹਨੂੰ ਖੱਖਰ ਭਰਿੰਡਾਂ ਦੇ!
ਛੱਡਦੇ ਨੀ ਖੈਹੜਾ ਭੋਲੇ ਜੱਟ ਪਿੰਡਾਂ ਦੇ!
ਤੇਜ਼ ਕਰੀ ਬੈਠੇ ਬਾਹਲਾ ਡੰਗ ਦਿੱਲੀਏ!
ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ!
ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!
ਪੱਕੇ ਸ਼ੈਡ ਪਾ ਲਏ ਵੇਖ ਲਾ ਪਤੰਦਰਾਂ!
ਬੋਰ ਵੀ ਕਰਾ ਲਏ ਵੇਖ ਲਾ ਪਤੰਦਰਾਂ!
ਤੇਰੀ ਨੀਤੀ ਤੈਨੂੰ ਕਰੂ ਤੰਗ ਦਿੱਲੀਏ!
ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ!
ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!
ਛੱਬੀ ਨੂੰ ਏ ਨੀਦਾਂ ਤੇਰੀਆਂ ਉਡਾਉਣਗੇ!
ਮਾਰਦੇ ਫਰਾਟੇ ਜਦੋਂ ਫੋਰਡ ਆਉਣਗੇ!
ਜਬਰੀ ਮਨਾਉਣੀ ਕਹਿੰਦੇ ਮੰਗ ਦਿੱਲੀਏ!
ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ!
ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!
ਮਰਾਂਗੇ ਜਾਂ ਜਿੱਤਾਂਗੇ ਏ ਧਾਰੀ ਬੈਠੇ ਨੇ!
ਵਿੱਡੀ ਸੰਘਰਸ਼ ਦੀ ਤਿਆਰੀ ਬੈਠੇ ਨੇ!
ਗੁੱਟਾਂ 'ਚ ਪਵਾ ਦਿਆਂਗੇ ਵੰਗ ਦਿੱਲੀਏ!
ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ!
ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!
ਅਣਖਾਂ ਦੇ ਨਾਲ ਮਰਨਾਂ ਕਬੂਲ ਇਆ!
ਸੱਤਿਆ ਨਾਂ ਧੱਕਾ ਜਰਨਾਂ ਕਬੂਲ ਇਆ!
ਤੂੰ ਲੱਖਾਂ ਅਪਨਾ ਲੈ ਭਾਵੇਂ ਢੰਗ ਦਿੱਲੀਏ!
ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ!
ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!