ਵੇਲਾ ਜਦ ਵੀ ਉੱਚੀ ਖੰਘਿਆ ।
ਸੂਰਜ ਨੀਵਾਂ ਹੋਕੇ ਲੰਘਿਆ ।
ਚੰਨ ਨਹੀਂ ਮੰਗਿਆ ਰੱਬ ਦੇ ਕੋਲੋਂ,
ਤੇਰੇ ਰੂਪ ਦਾ ਚਾਨਣ ਮੰਗਿਆ ।
ਉਹ ਨਾ ਵੇਖੇ ਲੀਰ-ਕਤੀਰਾਂ,
ਜਿਹੜਾ ਇਸ਼ਕ ਦੇ ਰੰਗੀ ਰੰਗਿਆ ।
ਮੈਨੂੰ ਪੈਣ ਭੁਲੇਖੇ ਤੇਰੇ,
ਜਦ ਵੀ ਕੋਈ ਕੋਲੋਂ ਲੰਘਿਆ ।
'ਕੈਫ਼ੀ' ਉਹ ਪਿਆ ਮੌਜਾਂ ਮਾਣੇ,
ਜਿਸ ਨੇ ਤਾਂਘ ਦੀ ਸੂਲੀ ਟੰਗਿਆ ।