ਵਾਹ ਜੀ ਵਾਹ ਕੀ ਬਣੀਆਂ

ਵਾਹ ਜੀ ਵਾਹ ਕੀ ਬਣੀਆਂ 

ਮਨ ਰੋਹੀ ਤੇ ਚਿਣਗਾਂ ਵੱਸੀਆਂ 

ਲੋਕ ਸਮਝਦਾ ਕਣੀਆਂ 

ਵਾਹ ਜੀ ਵਾਹ ਕੀ ਬਣੀਆਂ

ਨਰ ਵਾਦੀ ਦੇ ਮਾਰੂ ਹੜ੍ਹ ਵਿਚ 

ਰੁੜ ਪੁੜ੍ਹ ਗਈਆਂ ਜਣੀਆਂ 

ਵਾਹ ਜੀ ਵਾਹ ਕੀ ਬਣੀਆਂ

ਥੱਪ ਥੱਪ ਕਰਦੇ ਬੂਟਾਂ ਹੇਠਾਂ 

ਚੀਕ ਪਈਆਂ ਛਣ ਛਣੀਆਂ 

ਵਾਹ ਜੀ ਵਾਹ ਕੀ ਬਣੀਆਂ

ਪਾਲੋ ਪਾਲ ਸਫ਼ੈਦੇ ਉੱਗਣ 

ਮੁੱਕੀਆਂ ਛਾਵਾਂ ਘਣੀਆਂ 

ਵਾਹ ਜੀ ਵਾਹ ਕੀ ਬਣੀਆਂ

ਵਸਲ ਵਸਾਲਾਂ ਮੌਤ ਸਹੇੜੀ 

ਹਿਜਰ ਤਣਾਵਾਂ ਤਣੀਆਂ 

ਵਾਹ ਜੀ ਵਾਹ ਕੀ ਬਣੀਆਂ

📝 ਸੋਧ ਲਈ ਭੇਜੋ