ਵਾਹ ਯਾਰ ਵਿੱਚੇ ਬੋਲੇ ਹੋਵਾਂ ਘੋਲੀ ਘੋਲੀ।
"ਅੱਨਲਹੱਕ" ਮਨਸੂਰ ਅਲਾਇਆ, ਕੀਤੁਸ ਹਸ਼ਰ ਤੇ ਹੌਲੀ।
"ਮਨ ਖ਼ੁਦਾ" ਅੱਤਾਰ ਅਲਾਇਆ, ਝੁਲ ਪਈ ਏਹਾ ਝੋਲੀ।
"ਖ਼ੁਦ ਖ਼ੁਦਾ ਹੂੰ" ਆਖਿਆ ਕਲੰਦਰ, ਰਾਹ ਲਧਿਓਸੁ ਏਹਾ ਸੂਲੀ।
ਇਸ਼ਕ ਬੁੱਲ੍ਹੇ ਦੇ ਸਿਰ ਦੇ ਉਤੇ, ਤੇਗ਼ ਅਜ਼ਲ ਦੀ ਤੋਲੀ।
ਸੱਚੂ ਨਾਲ ਸਦਾ ਸੁਖ ਹੋਵੇ, ਇਸ਼ਕ ਵਾਲਿਆਂ ਦੀ ਟੋਲੀ।