ਵਾਉ-ਵਹਦਤ ਦੇ ਦਰਿਆ

ਵਾਉ-ਵਹਦਤ ਦੇ ਦਰਿਆ ਉਛੱਲੇ,

ਜਲ ਥਲ ਜੰਗਲ ਰੀਣੇ ਹੂ

ਇਸ਼ਕ ਦੀ ਜ਼ਾਤ ਮਨੇਂਦੀ ਨਾਹੀਂ,

ਸਾਂਗਾਂ ਝਲ ਪਤੀਣੇ ਹੂ

ਅੰਗ ਬਭੂਤ ਮਲੇਂਦੇ ਡਿੱਠੇ,

ਸੈ ਜੁਆਨ ਲਖੀਣੇ ਹੂ

ਮੈਂ ਕੁਰਬਾਨ ਤਿਨ੍ਹਾਂ ਥੋਂ ਬਾਹੂ,

ਜਿਹੜੇ ਹੋਂਦੀ ਹਿੰਮਤ ਹੀਣੇ ਹੂ

📝 ਸੋਧ ਲਈ ਭੇਜੋ