ਵਾਉ-ਵਹਿ ਵਹਿ ਨਦੀਆਂ

ਵਾਉ-ਵਹਿ ਵਹਿ ਨਦੀਆਂ ਤਾਰੂ ਹੋਈਆਂ,

ਬੰਬਲ ਛੋੜੇ ਕਾਹਾਂ ਹੂ

ਯਾਰ ਅਸਾਡਾ ਰੰਗ ਮਹੱਲੀਂ,

ਦਰ ਤੇ ਖੜੇ ਸਿਕਾਹਾਂ ਹੂ

ਨਾ ਕੋਈ ਆਵੇ, ਨਾ ਕੋਈ ਜਾਵੇ,

ਕੈਂ ਹੱਥ ਲਿਖ ਮੁੰਜਾਹਾਂ ਹੂ

ਜੇ ਖਬਰ ਜਾਨੀ ਦੀ ਆਵੇ ਬਾਹੂ,

ਕਲੀਓਂ ਫੁੱਲ ਥੀਵਾਹਾਂ ਹੂ

(ਬੰਬਲ=ਸਿਟੇ, ਮੁੰਜਾਹਾਂ=ਸੁਨੇਹਾ)

📝 ਸੋਧ ਲਈ ਭੇਜੋ