ਜੇਕਰ ਦੋ ਪੱਲ ਕੱਢ ਕੇ ਕੋਈ ਗੁਜ਼ਾਰੇ ਤੇਰੇ ਨਾਲ,
ਵੇਲਾ ਸੱਭ ਕੰਮ ਛੱਡ ਕੇ ਕੋਈ ਗੁਜ਼ਾਰੇ ਤੇਰੇ ਨਾਲ।
ਬੇਸ਼ਕ ਤੂੰ ਮਸ਼ਰੂਫ ਏਂ ਤਾਂ ਵੀ ਰੁੱਖਾ ਨਾ ਬੋਲੀਂ,
ਮੁਸਕਾ ਦਈਂ ਦਿਲ ਕਰੇ ਜੇ ਨਾ ਵੀ, ਰੁੱਖਾ ਨਾ ਬੋਲੀਂ ।
ਦੋ ਪੱਲ ਜ਼ਿੰਦਗੀ ਦੇ ਉਹ ਕਦੇ ਦੁਬਾਰਾ ਮੁੜਨੇ ਨਹੀਂ,
ਲੰਘ ਗਏ ਨੇ ਉਹਦੇ ਖਾਤੇ ਵਿੱਚ ਵਾਪਸ ਜੁੜਨੇ ਨਹੀਂ।
ਕੁਝ ਵੀ ਨਹੀਂ "ਇੱਕ ਪੱਲ" ਤੋਂ ਵੱਧ ਅਨਮੋਲ ਜ਼ਿੰਦਗੀ ਵਿੱਚ,
ਕਦਰ ਕਰੀਂ ਕੋਈ ਬਹਿ ਜਾਏ ਘੜੀ ਜੇ ਕੋਲ ਜ਼ਿੰਦਗੀ ਵਿੱਚ।
"ਸਾਹਿਬ" ਵੱਡਾ ਦਾਨ ਏ ਬੇਸ਼ਕ ਰਕਤ ਨੂੰ ਦੇ ਦੇਣਾ,
ਸਰਵਉੱਤਮ ਏ ਕਿਸੇ ਲਈ ਦੋ ਪੱਲ ਵਕ਼ਤ ਨੂੰ ਦੇ ਦੇਣਾ।