ਵਰਤ ਗਏ ਕੀ ਭਾਣੇ ਦੱਸ ਖਾਂ

ਵਰਤ ਗਏ ਕੀ ਭਾਣੇ ਦੱਸ ਖਾਂ

ਕਿਹੜੇ ਬੀਬੇ ਰਾਣੇ ਦੱਸ ਖਾ

ਮੇਰੀ ਅਸਲ ਮਜ਼ਦੂਰੀ ਕੀ ਹੈ

ਕਿੰਨੇ ਰਹਿੰਦੇ ਦਾਣੇ ਦੱਸ ਖਾਂ,

ਲੋਟੂ ਹੋ ਗਏ ਹਾਕਮ ਜਿਹੜੇ

ਕਿੰਨ੍ਹੇ ਕਰ ਤੇ ਕਾਣੇ ਦੱਸ ਖਾਂ,

ਆਪੋ ਆਪਣੀ ਹਉਮੈ ਥੱਲੇ

ਕਿਹੜੇ ਮੌਸਮ ਮਾਣੇ ਦੱਸ ਖਾਂ,

ਅੱਖੀਆਂ ਲਾ ਕੇ ਚੈਨ ਭਾਲਦੈ

ਲੋਕ ਕਿੰਨ੍ਹੇ ਸਿਆਣੇ ਦੱਸ ਖਾਂ,

ਨੀਤਾਂ ਦੇ ਵਿਚ ਖੋਟਾਂ ਰਲੀਆਂ

ਕੱਲੇ ਬਦਲੇ ਬਾਣੇ ਦੱਸ ਖਾਂ,

ਕਿੰਨ੍ਹਾਂ ਕੁ ਰੱਬ ਦੇ ਨੇੜੇ ਹੁੰਦੈ

ਪਾਠੀ ਪੰਡਤ ਮੁਲਾਣੇ ਦੱਸ ਖਾਂ

ਆਖਣ ਤੇਰੀ ਗਜ਼ਲ ਪੁਰਾਣੀ

ਖਿਆਲ ਵੀ ਹੁੰਦੇ ਪਰਾਣੇ ਦੱਸ ਖਾਂ

📝 ਸੋਧ ਲਈ ਭੇਜੋ