ਵਤਨ ਕਿ ਕੈਦਖ਼ਾਨਾ

ਕਾਗਜ਼ਾਂ ਵਿਚ ਜਾਮ ਹੋਇਆ, ਕਿਰਤੀਆਂ ਦਾ ਮਿਹਨਤਾਨਾ

ਇਸ ਤਰ੍ਹਾਂ ਜੰਗਾਲਿਆ ਹੈ, ਦਫ਼ਤਰਾਂ ਦਾ ਕਾਰਖ਼ਾਨਾ

ਕਿਸੇ ਨੂੰ ਮਜ਼ਹਬਾਂ ਦੀ ਮਸਤੀ, ਕਿਸੇ ਨੂੰ ਕੁਰਸੀ ਦੀ ਲੋਰ

ਕਿਸੇ ਨੂੰ ਧਨ ਦਾ ਨਸ਼ਾ,

ਇਹ ਦੇਸ਼ ਕਿ ਜਾਂ ਸ਼ਰਾਬਖਾਨਾ

ਬਹੋ ਛਾਵੇਂ ਕਿ ਬਣੀਏ ਜ਼ਿੰਦਗੀ ਦੇ ਤਰਜਮਾਨ,

ਬਰਛਿਆਂ 'ਤੇ ਟੰਗਿਆ ਦਿਲ,

ਬਣ ਗਿਆ ਸ਼ਾਮਿਆਨਾ

ਤੇਰੀਆਂ ਸੀਖ਼ਾਂ ਤੋਂ ਬਖ਼ਤਾ ਸਿਰੜ ਸਾਡਾ ਹੈ ਕਿਤੇ,

ਭਾਵੇਂ ਤੇਰੇ ਜਾਲ ਅੰਦਰ,

ਘਿਰ ਗਿਆ ਹੈ ਆਸ਼ਿਆਨਾ

ਜੀਭ ਖੋਲ੍ਹੋ ਗਲ 'ਚ ਫਾਹਾ, ਹਥ ਉੱਠਾਓ ਹੱਥਕੜੀ ਹੈ,

ਇਹ ਵਤਨ ਮੇਰਾ ਹੈ ਕਿ ਜਾਂ

ਇਹ ਹੈ ਕੋਈ ਕੈਦਖ਼ਾਨਾ

📝 ਸੋਧ ਲਈ ਭੇਜੋ