ਯਾਦ ਬਨੇਰੇ ਬਾਲ ਕੇ ਰੱਖੇ

ਯਾਦ ਬਨੇਰੇ ਬਾਲ ਕੇ ਰੱਖੇ, ਜੋ ਚਾਵਾਂ ਦੇ ਦੀਵੇ

ਵਿੱਚ ਉਡੀਕਾਂ ਬੁਝ ਨਾ ਜਾਵਣ, ਇਹ ਸਾਹਵਾਂ ਦੇ ਦੀਵੇ

ਘੋਰ ਹਨ੍ਹੇਰੇ ਝੱਖੜਾਂ ਵਿਚ ਵੀ, ਰਤਾ ਨਾ ਡੋਲਣ ਦਿੱਤੇ,

ਹਿਜਰ ਤੇਰੇ ਵਿਚ ਸਾਂਭ ਕੇ ਰੱਖੇ, ਮੈਂ ਰਾਹਵਾਂ ਦੇ ਦੀਵੇ

ਵਿਚ ਪਰਦੇਸਾਂ ਮੇਰੇ ਕੋਲ ਤੇ ਇਹੋ ਨੇ ਸ਼ਰਮਾਇਆ,

ਨਫ਼ਰਤ ਨਾਲ ਨਾ ਨਿੰਮੇ ਹੋਣੇ, ਇਹ ਹਾਵਾਂ ਦੇ ਦੀਵੇ

ਸਫ਼ਰਾਂ ਤੇ ਜਦ ਪੁੱਤਰ ਤੋਰਨ, ਦੇਕੇ ਨਿੱਘ ਦੁਆਵਾਂ,

ਰਾਹਵਾਂ ਦੇ ਵਿਚ ਚਾਨਣ ਕਰਦੇ, ਹੱਥ ਮਾਵਾਂ ਦੇ ਦੀਵੇ

ਦੂਰ ਦੇ ਪਾਂਧੀ, ਭੁੱਲ ਨਾ ਜਾਵਣ'ਅਕਰਮ'ਨੇਂਹ ਦੀ ਕਿੱਲੀ,

ਤਾਰਿਆਂ ਥੀਂ ਪਏ ਗੱਲਾਂ ਕਰਦੇ, ਸਹਿਰਾਵਾਂ ਦੇ ਦੀਵੇ

📝 ਸੋਧ ਲਈ ਭੇਜੋ