ਧੁੰਦ ਵਿੱਚ ਗਵਾਚਿਆਂ ਸੱਜਣਾਂ ਨੇ,
ਅੱਜ ਕਿੱਧਰੋਂ ਆ ਮੁੱਖ ਵਿਖਾਇਆ ਏ ।
ਹੋਈ ਦਿਲ ਦੀ ਧੜਕਣ ਆਪ ਮੁਹਾਰੀ,
ਵਿੱਚ ਨੈਂਣੀ ਨੀਰ ਭਰ ਆਇਆ ਏ।
ਇਹ ਦਿਲ ਦੇ ਰੋਗ ਬੜੇ ਅਵੱਲੇ ਨੇ,
ਭੇਤ ਮੂਲ ਨਾ ਕਿਸੇ ਵੀ ਪਾਇਆ ਏ ।
ਵਿੱਚ ਵਿਛੋੜੇ ਰੂਹ ਰਹੀ ਵਿਲਕਦੀ ,
ਨਿੱਤ ਆਪਣਾ ਆਪ ਗਵਾਇਆ ਏ।
ਹਰਦਮ ਰਹੀ ਇੱਕ ਤਾਂਘ ਸੱਜਣ ਦੀ,
ਵਿੱਚ ਦੁਨੀਆਂ ਚਿੱਤ ਪਰਚਾਇਆ ਏ।
ਸੱਜਣ ਮਿਲੇ ਤਾਂ ਰੂਹ ਖਿੜ ਗਈ ਏ,
ਅੱਗ ਹਿਜਰ ਨੂੰ ਆ ਬੁਝਾਇਆ ਏ।
ਵਾਹ ਸੱਜਣਾ ਕੁਰਬਾਨ ਤੇਰੇ ਤੋਂ ,
ਮੇਰੇ ਰੋਮ ਰੋਮ ਫ਼ਰਮਾਇਆ ਏ।
ਮਿਲ ਹੀ ਗਏ ਤਾਂ ਇੱਕ ਹੋ ਰਹੀਏ,
ਬੜਾ ਸ਼ਮੀ ਵਕਤ ਗਵਾਇਆ ਏ।