ਯਾਦ ਤੇਰੀ ਸੰਭਾਲ ਰੱਖੀ ਏ
ਪੀੜ ਹਿਜਰਾਂ ਦੀ ਪਾਲ ਰੱਖੀ ਏ
ਜ਼ਿਕਰ ਕਿਧਰੇ ਵੀ ਹੁਸਨ ਦਾ ਹੋਵੇ
ਜੱਗ ਨੇ ਤੇਰੀ ਮਿਸਾਲ ਰੱਖੀ ਏ
ਰਾਤ ਦੀਵੇ ਚੋਂ ਤੇਲ ਮੁੱਕਿਆ ਸੀ
ਅੱਖ ਅਪਣੀ ਮੈਂ ਬਾਲ ਰੱਖੀ ਏ
ਡਰ ਜ਼ਿੰਦਗੀ ਦਾ ਨਈਂ ਰਿਹਾ ਮੈਨੂੰ
ਮੌਤ ਅਪਣੇ ਮੈਂ ਨਾਲ ਰੱਖੀ ਏ
ਢੋਲ ਵਜਦਾ ਏ ਸੋਚਾਂ ਵਿਚ 'ਅਰਸ਼ਦ'
ਪੈਰਾਂ ਹੇਠਾਂ ਧਮਾਲ ਰੱਖੀ ਏ