ਯਾਦਾਂ ਦਾ ਸਰਤਾਨ ਏ ਮੇਰੇ ਸੀਨੇ ਵਿੱਚ

ਯਾਦਾਂ ਦਾ ਸਰਤਾਨ ਮੇਰੇ ਸੀਨੇ ਵਿੱਚ

ਸਾਹ ਤੇ ਹੁਣ ਮਹਿਮਾਨ ਮੇਰੇ ਸੀਨੇ ਵਿੱਚ

ਐਵੇਂ ਤੇ ਨਹੀਂ ਅੱਥਰੂ ਡਿਗਦੇ ਅੱਖੀਆਂ ਚੋਂ,

ਟੁੱਟ-ਭੱਜ ਦਾ ਸਾਮਾਨ ਮੇਰੇ ਸੀਨੇ ਵਿੱਚ

ਇਕ ਥਾਂ ਤੇ ਨਹੀਂ ਬੈਠਣ ਦਿੰਦਾ ਚੈਨ ਦੇ ਨਾਲ,

ਖ਼ਬਰੇ ਕੀ ਬਹੁਰਾਨ ਮੇਰੇ ਸੀਨੇ ਵਿਚ

ਆਸ ਵਫ਼ਾ ਦੀ ਰੱਖਦਾ ਇਕ ਪੱਥਰ ਤੋਂ,

ਦਿਲ ਕਿੰਨਾਂ ਨਾਦਾਨ ਮੇਰੇ ਸੀਨੇ ਵਿਚ

ਐਵੇਂ ਤੇ ਯਲਗਾਰ ਨਹੀਂ ਕੀਤੀ ਦੁੱਖਾਂ ਨੇ,

ਜਜ਼ਬੇ ਦਾ ਫੁਕਦਾਨ ਮੇਰੇ ਸੀਨੇ ਵਿਚ

ਮੇਰੇ ਤੇ ਅੱਜ ਭੇਤ 'ਸਲੀਮ' ਇਹ ਖੁੱਲਿਆ ਏ,

ਮੈਥੋਂ ਵੱਖ ਇਨਸਾਨ ਮੇਰੇ ਸੀਨੇ ਵਿਚ

📝 ਸੋਧ ਲਈ ਭੇਜੋ